ਕੀਰਤਨ ਦਾ ਮਹੱਤਵ :

ਸਿੱਖ ਧਰਮ ਅੰਦਰ ਕੀਰਤਨ ਦੀ ਬਹੁਤ ਮਹਾਨਤਾ ਹੈ I ਗੁਰਬਾਣੀ ਦਾ ਸਪਸ਼ਟ ਰੂਪ ਵਿਚ ਫੁਰਮਾਨ ਹੈ ਕੀ ਕੀਰਤਨ ਕੀਮਤੀ ਤੋਂ ਕੀਮਤੀ ਰਤਨ ਜਵਾਹਰਾਂ ਤੋਂ ਵੀ ਵੱਧ ਮੁੱਲਵਾਨ ਹੈ I (ਕੀਰਤਨੁ ਨਿਰਮੋਲਕ ਹੀਰਾ I I ਆਨੰਦ ਗੁਣੀ ਗਹੀਰਾ I I ) ਇਸ ਪਦਾਰਥਵਾਦੀ ਯੁਗ ਅੰਦਰ ਮਨੁਖਤਾ ਦੇ ਅੰਦਰ ਅਧਿਆਤਮਕ ਗਿਰਾਵਟ ਆ ਚੁੱਕੀ ਹੈ ਤੇ ਮਨੁੱਖੀ ਆਤਮਾਂ ਦੇ ਅੰਦਰ ਇਲਾਹੀ ਆਨੰਦ ਦੇ ਸੋਮੇਂ ਸੁੱਕ ਚੁੱਕੇ ਹਨ I ਭਾਈ ਗੁਰਸ਼ਰਨ ਸਿੰਘ ਜੀ ਨੇ ਇਸ ਸੱਚਾਈ ਤੇ ਹਮੇਸ਼ਾ ਜੋਰ ਦਿੱਤਾ ਹੈ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਮਨੁੱਖੀ ਮਨ ਨੂੰ ਅਧਿਆਤਮਕ ਉੱਚਤਾ ਬਖਸ਼ਦਾ ਹੈ ਤੇ ਇਸ ਤਰ੍ਹਾਂ ਮਨੁੱਖੀ ਆਤਮਾਂ ਦੇ ਅੰਦਰ ਇਲਾਹੀ ਆਨੰਦ ਦੀਆਂ ਤਰੰਗਾਂ ਦਾ ਪਰਵਾਹ ਚਲ ਪੈਂਦਾ ਹੈ I

ਭਾਈ ਗੁਰਸ਼ਰਨ ਸਿੰਘ ਜੀ ਦੁਆਰਾ ਕੀਰਤਨ ਸੇਵਾ:

ਜਦੋਂ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ (ਰਜ਼ਿ .) ਹੋਂਦ ਵਿੱਚ ਆਈ ਤਾਂ ਇਸ ਸੰਸਥਾ ਦੇ ਸੰਸਥਾਪਕ ਭਾਈ ਗੁਰਸ਼ਰਨ ਸਿੰਘ ਜੀ ਨੇ ਸਾਧ ਸੰਗਤ ਦੀ ਹਾਜ਼ਰੀ ਵਿੱਚ ਕੀਰਤਨ ਕਰਨ ਨੂੰ ਇਸ ਸੰਸਥਾ ਦੀ ਮੁੱਖ ਗਤੀਵਿਧੀ ਦੇ ਤੌਰ ਤੇ ਆਰੰਭ ਕੀਤਾ I ਆਪ ਜੀ ਦੁਆਰਾ ਕੀਰਤਨ ਇੱਕ ਨਿਸ਼ਕਾਮ ਗਤੀਵਿਧੀ ਦੇ ਤੌਰ ਤੇ ਕੀਤਾ ਜਾ ਰਿਹਾ ਹੈ I ਆਪ ਜੀ ਦਾ ਮੰਤਵ ਕੇਵਲ ਸੰਗਤਾਂ ਨੂੰ ਆਤਮਿਕ ਆਨੰਦ ਦੇਣਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰੱਬੀ ਸਿਖਿਆਵਾਂ ਦਾ ਸੰਗਤਾਂ ਅਤੇ ਮਨੁੱਖਤਾ ਅੰਦਰ ਪ੍ਰਚਾਰ ਕਰਨਾ ਹੈ I ਉਹ ਆਪਣੇ 3 - 4 ਸਾਥੀਆਂ ਦੇ ਜੱਥੇ ਸਮੇਤ ਕੇਵਲ ਲੁਧਿਆਣੇ ਵਿੱਚ ਹੀ ਨਹੀ ਬਲਕਿ ਭਾਰਤ ਦੇ ਹੋਰ ਸ਼ਹਿਰਾਂ ਵਿਚ ਜਾ ਕੇ ਵੀ ਗੁਰੂ ਸਾਹਿਬਾਨ ਦਾ ਇਲਾਹੀ ਸੰਦੇਸ਼ ਦਿੰਦੇ ਹਨ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ ਹਨ I ਭਾਈ ਗੁਰਸ਼ਰਨ ਸਿੰਘ ਜੀ ਜਿਥੇ ਬਹੁਤ ਰਸ ਭਿੰਨੀ ਅਤੇ ਵਿਲੱਖਣ ਆਵਾਜ਼ ਵਾਲੇ ਕੀਰਤਨੀਏ ਹਨ ਉੱਥੇ ਆਪ ਜੀ ਬਹੁਤ ਡੂੰਘਾਈ ਅਤੇ ਸੂਖਮਤਾ ਨਾਲ ਗੁਰਬਾਣੀ ਦੀ ਵਿਆਖਿਆ ਵੀ ਕਰਦੇ ਹਨ I ਜਦੋਂ ਭਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੱਡੀ ਗਿਣਤੀ ਹਾਜ਼ਰ ਸੰਗਤਾਂ ਦੇ ਸਨਮੁੱਖ ਕੀਰਤਨ ਕਰਦੇ ਹਨ ਤਾਂ ਗੁਰਬਾਣੀ ਦੇ ਸ਼ਬਦਾਂ ਦੇ ਪ੍ਰਭਾਵ ਦੁਆਰਾ ਸੰਗਤਾਂ ਦੇ ਮੰਨ ਆਤਮਿਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ I ਭਾਈ ਗੁਰਸ਼ਰਨ ਸਿੰਘ ਜੀ ਬਹੁਤ ਨਿਮਰਤਾ ਸਹਿਤ ਇਹ ਬਾਰ ਬਾਰ ਦੁਹਰਾਉਂਦੇ ਹਨ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਅਤੇ ਭਾਈ ਗੁਰਇਕਬਾਲ ਸਿੰਘ ਜੀ ਦੀਆਂ ਅਸੀਸਾਂ ਦੁਆਰਾ ਹੀ ਉਹਨਾਂ ਲਈ ਕੀਰਤਨ ਕਰਨਾ ਸੰਭਵ ਹੁੰਦਾ ਹੈ I

ਭਾਈ ਗੁਰਸ਼ਰਨ ਸਿੰਘ ਜੀ ਦੇ ਕੀਰਤਨ ਦੀ ਬੂਕਿੰਗ ਲਈ ਸੰਪਰਕ ਕਰੋ ਜੀ    ਸ: ਜਸਪ੍ਰੀਤ ਸਿੰਘ ਜੀ - 97793-06700