ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ (ਯੂਨਿਟ - II)
ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਭਾਈ ਦਇਆ ਸਿੰਘ ਜੀ (ਨਿਸ਼ਕਾਮ) ਸਤਿਸੰਗ ਸਭਾ ਦੁਆਰਾ ਇਸ ਦੇ ਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ ਦੀ ਅਗੁਵਾਈ ਹੇਠ ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ (ਯੂਨਿਟ -II) ਦੀ ਸਥਾਪਨਾ ਦਿਸੰਬਰ ੨੦੦੭ ਵਿੱਚ ਪ੍ਰੇਮ ਵਿਹਾਰ, ਟਿੱਬਾ ਰੋਡ , ਨੇੜੇ ਤਾਜਪੁਰ ਰੋਡ ,ਲੁਧਿਆਣਾ ਵਿਖੇ ਕੀਤੀ ਗਈ I ਇਹ ਹਸਪਤਾਲ ਬੀਤੇ ਸਮੇਂ ਦੌਰਾਨ ਕੀਤੀਆਂ ਗਈਆਂ ਮਨੁਖਤਾ ਦੀਆਂ ਸੇਵਾਵਾਂ ਦੇ ਫਲ ਵਜੋਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ I ਇਹ ਇੱਕ ਅਜਿਹਾ ਇਲਾਕਾ ਹੈ ਜਿਥੇ ਬਹੁਤ ਗਰੀਬ ਤੇ ਆਰਥਿਕ ਪੱਖ ਤੋਂ ਵਿਛੜੇ ਹੋਏ ਲੋਕ ਰਹਿੰਦੇ ਹਨ I ਇਸ ਇਲਾਕੇ ਵਿੱਚ ਕਿਸੇ ਕਿਸਮ ਦੀ ਵਧੀਆ ਚੈਰੀਟੇਬਲ ਸਹੂਲਤ ਨਹੀਂ ਸੀ, ਜਿਥੇ ਜਾ ਕੇ ਉਹ ਆਪਣਾ ਇਲਾਜ਼ ਕਰਵਾ ਸਕਣ I ਇਹ ਹਸਪਤਾਲ ਦੇ ਖੁੱਲਣ ਨਾਲ ਇਲਾਕਾ ਨਿਵਾਸੀਆਂ ਨੇ ਬਹੁਤ ਰਾਹਤ ਮਹਿਸੂਸ ਕੀਤੀ ਹੈ I ਕਿਉਂਕਿ ਇਸ ਹਸਪਤਾਲ ਅੰਦਰ ਬਹੁਤ ਘੱਟ ਰੇਟਾਂ ਤੇ ਬਹੁਤ ਵਧੀਆ ਮੈਡੀਕਲ ਸਹੂਲਤਾਂ ਉਪਲਬੱਧ ਹਨ I
ਇਸ ਵਿੱਚ ਹੇਠ ਲਿਖਿਆਂ ਸਹੂਲਤਾਂ ਉਪਲਬਧ ਹਨ I
1.ਮੈਡੀਸਨ ਡਿਪਾਰਟਮੈਂਟ
2.ਅੱਖਾਂ ਦਾ ਵਿਭਾਗ
3.ਚਿੱਟੇ ਮੋਤੀਏ ਦੇ ਆਪ੍ਰੇਸ਼ਨ (ਫੈਕੋ)
4.ਈ ਐਨ ਟੀ
5.ਦੰਦਾਂ ਦਾ ਵਿਭਾਗ
6.ਦੰਦਾਂ ਦੀਆਂ ਤਾਰਾਂ
7.ਚਮੜੀ ਰੋਗਾਂ ਦੇ ਮਾਹਿਰ
8.ਇਸਤਰੀ ਰੋਗ
9.ਹੱਡੀਆਂ ਦਾ ਵਿਭਾਗ
10.ਫਿਜ਼ਿਓਥੈਰਿਪੀ
11.ਕੰਮਪਿਊਟਰਾਇਸ ਲੈਬ
12.ਡਿਜ਼ੀਟਲ ਐਕਸ-ਰੇ
13.ਈ.ਸੀ.ਜੀ
14.ਹੋਮਿਓਪੈਥਿਕ
15.ਡਰੱਗ ਸਟੋਰ
16.ਨਜ਼ਰ ਦੀਆਂ ਐਨਕਾਂ