ਜਨਮ ਬਚਪਨ ਤੇ ਪ੍ਰੇਰਨਾ ਸ੍ਰੋਤ:
ਪੰਜਾਂ ਪਿਆਰਿਆਂ ਦੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਸਿੱਖ ਪੰਥ ਦੇ ਪਹਿਲੇ ਸਿੰਘ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ I ਉਹਨਾਂ ਦਾ ਜਨਮ ਸੰਨ 1661 ਈਂ ਸਤਿਕਾਰ ਯੋਗ ਪਿਤਾ ਸੁਧਾ ਜੀ ਅਤੇ ਮਾਤਾ ਦਿਆਲੀ ਜੀ ਦੀ ਕੁਖੋਂ ਲਾਹੋਰ (ਪਾਕਿਸਤਾਨ) ਵਿਖੇ ਹੋਇਆ I ਪਿਤਾ ਭਾਈ ਸੁਧਾ ਜੀ ਅਤੇ ਮਾਤਾ ਦਿਆਲੀ ਜੀ ਆਨੰਦਪੁਰ ਸਾਹਿਬ ਜਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੋਂ ਚਰਨ ਪਾਹੁਲ ਲੈ ਕੇ ਸਾਹਿਬ ਦੇ ਸਿੱਖ ਬਣ ਗਏI ਬਹੁਤ ਨਾਮ ਦੇ ਰਸੀਏ ਅਤੇ ਭਾਣੇ ਵਿਚ ਰਹਿਣ ਕਰਕੇ ਇਹਨਾਂ ਉੱਪਰ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਹੁਤ ਖੁਸ਼ੀ ਸੀI ਗੁਰੂ ਸਾਹਿਬ ਜੀ ਦੀ ਦਇਆ ਜਾਣ ਕੇ ਇਸ ਬੱਚੇ ਦੇ ਜਨਮ ਤੇ ਬੱਚੇ ਦਾ ਨਾਮ ਦਇਆ ਰਾਮ ਰੱਖ ਦਿੱਤਾ I ਘਰ ਵਿਚ ਸਿੱਖੀ, ਬਾਣੀ ਅਤੇ ਸਿਮਰਨ ਦੇ ਪ੍ਰਵਾਹ ਨੇ ਭਾਈ ਸਾਹਿਬ ਦੇ ਮਨ ਵਿਚ ਗੁਰੂ ਪ੍ਰਤੀ ਪ੍ਰੇਮ ਅਤੇ ਸ਼ਰਧਾ ਦੀ ਜਾਗ ਲਗਾ ਦਿੱਤੀ I ਬਹੁਤ ਹੀ ਛੋਟੀ ਉਮਰ ਵਿਚ ਪਿਤਾ ਜੀ ਨੇ ਚਾਓ ਚਾਓ ਵਿਚ ਆਪ ਜੀ ਨੂੰ ਜਪੁਜੀ ਸਾਹਿਬ ਕੰਠ ਕਰਵਾ ਦਿੱਤਾ ਅਤੇ ਜਿਉਂ – ਜਿਉਂ ਵੱਡੇ ਹੁੰਦੇ ਗਏ ਬੇਅੰਤ ਬਾਣੀਆਂ ਕੰਠ ਕਰਦੇ ਗਏ I ਭਾਵੇਂ ਸਿੱਖ ਇਤਿਹਾਸ ਉਸ ਸਮੇਂ ਲਿਖਤੀ ਰੂਪ ਵਿਚ ਨਹੀ ਸੀ ਪਰ ਲੋਕ ਕਥਾਵਾਂ ਵਾਂਗ ਲੋਕਾਂ ਦੀਆਂ ਜ਼ਬਾਨਾਂ ਤੇ ਸੀI ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਫੌਜ ਰਖਣਾ, ਲਾਹੌਰ ਵਾਸੀ ਭਾਈ ਬਿਧੀ ਚੰਦ ਜੀ ਦੇ ਕਰਤੱਬ ਅਤੇ ਹੋਰ ਕਈ ਪਿਆਰੇ ਗੁਰਸਿਖਾਂ ਦਾ ਸਤਿਗੁਰ ਜੀ ਲਈ ਆਪਾ ਵਾਰਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਆਦਿਕ ਸੁਣ ਕੇ ਭਾਈ ਸਾਹਿਬ ਜੀ ਦਾ ਮਨ ਗੁਰੂ ਘਰ ਪ੍ਰਤੀ ਪੂਰੀ ਤਰ੍ਹਾਂ ਦ੍ਰਿੜ ਹੋ ਗਿਆ I
ਉੱਚ ਵਿੱਦਿਆ, ਸ਼ਸ਼ਤਰ ਵਿੱਦਿਆ ਅਤੇ ਗੁਰੂ ਸਾਹਿਬ ਨੂੰ ਸੀਸ ਭੇਂਟ:
ਭਾਈ ਸਾਹਿਬ ਜੀ ਤਕਰੀਬਨ ਸੋਲ੍ਹਾਂ ਸਾਲ ਦੀ ਉਮਰ ਦੇ ਵਿਚ ਆਪਣੇ ਮਾਤਾ ਪਿਤਾ ਜੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਆਏ ਫਿਰ ਏਥੋਂ ਵਾਪਿਸ ਘਰ ਨਹੀਂ ਗਏ I ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਭਾਈ ਸਾਹਿਬ ਜੀ ਨੇ ਸ਼ਸ਼ਤਰ ਵਿੱਦਿਆ, ਘੋੜ ਸਵਾਰੀ ਅਤੇ ਕਈ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ I ਇਥੇ ਹੀ ਰਹਿ ਕੇ ਭਾਈ ਸਾਹਿਬ ਜੀ ਨੇ ਅਣਥੱਕ ਹੋ ਕੇ ਸਾਹਿਬ ਅਤੇ ਗੁਰੂ ਘਰ ਦੀ ਬੇਅੰਤ ਸੇਵਾ ਕੀਤੀ ਜਿਸ ਕਰਕੇ ਪਾਤਸ਼ਾਹ ਨੇ ਬੇਅੰਤ ਅਸੀਸਾਂ ਆਪ ਜੀ ਦੀ ਝੋਲੀ ਵਿਚ ਪਾ ਕੇ ਆਪ ਜੀ ਦਾ ਜੀਵਨ ਹਰ ਪੱਖੋਂ ਸੰਵਾਰ-ਸ਼ਿੰਗਾਰ ਦਿੱਤਾ I ਆਨੰਦਪੁਰ ਸਾਹਿਬ ਵਿਖੇ 1699 ਈਂ ਦੀ ਵਿਸਾਖੀ ਵਾਲੇ ਦਿਨ ਸਾਹਿਬ ਨੇ ਅਸਚਰਜ ਕੌਤਕ ਵਰਤਾਇਆ I ਸੰਗਤਾਂ ਦੇ ਭਾਰੀ ਇੱਕਠ ਵਿਚੋਂ ਇੱਕ ਸੀਸ ਦੀ ਮੰਗ ਕੀਤੀ ਜਿਸ ਨੂੰ ਸੁਣਕੇ ਸੰਗਤਾਂ ਵਿਚ ਸੰਨਾਟਾ ਜਿਹਾ ਛਾ ਗਿਆ ਅਤੇ ਸਾਰੇ ਪਾਸੇ ਚੁੱਪ ਵਰਤ ਗਈ I ਉਸ ਸੰਨਾਟੇ ਤੇ ਚੁੱਪ ਨੂੰ ਤੋੜਦੇ ਹੋਏ ਭਾਈ ਦਇਆ ਰਾਮ ਜੀ ਉਠੇ ਅਤੇ ਸਤਿਗੁਰੂ ਜੀ ਅੱਗੇ ਆਪਣਾ ਸੀਸ ਭੇਂਟ ਕੀਤਾ ਅਤੇ ਬੜੇ ਭਾਵਪੂਰਕ ਅਤੇ ਵੈਰਾਗਮਈ ਸ਼ਬਦਾਂ ਵਿੱਚ ਸਤਿਗੁਰ ਜੀ ਅੱਗੇ ਅਰਜ਼ ਕੀਤੀ I ‘ਸੱਚੇ ਪਾਤਸ਼ਾਹ ਜੀ ਇਹ ਸੀਸ ਓਦੋਂ ਹੀ ਆਪ ਜੀ ਦਾ ਹੋ ਗਿਆ ਸੀ , ਜਦੋਂ ਪਹਿਲੀ ਵਾਰੀ ਆਪ ਜੀ ਦੇ ਦਰਸ਼ਨ ਕੀਤੇ ਸਨ I ਮੈਂ ਤਾਂ ਆਪ ਜੀ ਦਾ ਉਧਾਰ ਹੀ ਪੱਲੇ ਬੰਨੀ ਫਿਰਦਾਂ ਹਾਂ I ਫਿਰ ਜੇਕਰ ਇਹ ਉਧਾਰ ਤੇ ਕਰਜ਼ ਉਤਾਰਨ ਸਮੇਂ ਕੋਈ ਦੇਰੀ ਹੋਵੇ ਤਾਂ ਉਸ ਦੀ ਖਿਮਾ ਮੰਗਦਾ ਹਾਂ I ਇਹ ਵੀ ਸ਼ੁਕਰ ਹੈ ਦਾਤਾਰ ਜੀ ਕੀ ਤੁਸੀਂ ਸਿਰ ਮੰਗ ਕੇ ਲੈ ਲਿਆ ਹੈ ਨਹੀਂ ਤਾਂ ਸਾਡੇ ਪਾਸ ਹੋਰ ਹੈ ਹੀ ਕਿ ਜੋ ਹਜ਼ੂਰ ਨੂੰ ਅਰਪਣ ਕਰ ਸਕੀਏ I
ਭਾਈ ਦਇਆ ਸਿੰਘ ਜੀ ਬਾਰੇ
- ਪੰਜਾਂ ਪਿਆਰਿਆਂ ਦਾ ਖਿਤਾਬ
- ਪੰਜਾਂ ਪਿਆਰਿਆਂ ਦਾ ਮੁਖੀ
- ਕੇਵਲ ਪੰਜ ਪਿਆਰੇ ਹੀ ਅੰਮ੍ਰਿਤ ਛਕਾ ਸਕਦੇ ਹਨ
- ਮੁਗਲ ਸੈਨਾਂ ਦੁਆਰਾ ਆਨੰਦਪੁਰ ਸਾਹਿਬ ਦੀ ਘੇਰਾਬੰਦੀ
- ਚਮਕੌਰ ਦੀ ਜੰਗ ਅਤੇ ਗੁਰੂ ਪੰਥ ਦਾ ਫੈਸਲਾ
- ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਤੋਂ ਬਾਹਰ ਨਿਕਲੇ
- ਭਾਈ ਦਇਆ ਸਿੰਘ ਜੀ ਰਾਹੀਂ ਜ਼ਫਰਨਾਮਾ ਔਰੰਗਜੇਬ ਨੂੰ ਭੇਜਿਆ:
- ਬਹਾਦਰ ਸ਼ਾਹ ਦੀ ਮਦਦ
- ਨਾਂਦੇੜ ਅਤੇ ਬੰਦਾ ਬਹਾਦੁਰ
- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ
- ਭਾਈ ਦਇਆ ਸਿੰਘ ਜੀ ਦੀ ਸ਼ਰਧਾ ਤੇ ਪ੍ਰੇਮ
- ਭਾਈ ਦਇਆ ਸਿੰਘ ਜੀ ਦਾ ਅਕਾਲ ਚਲਾਣਾ